ਖਿਆਲ....
ਖਿਆਲ
ਮੈਂ ਉਹ ਖਿਆਲ ਹਾਂ
ਜੋ ਕਦੇ ਤੇਰੇ ਖਿਆਲਾਂ ਵਿੱਚ ਨਾ ਆਇਆ ।
ਮੈਂ ਉਸ ਗੱਲ ਦਾ ਜ਼ਿਕਰ ਹਾਂ
ਜੋ ਕਦੇ ਤੇਰੀ ਬਾਤ ਵਿੱਚ ਨਾ ਆਇਆ ।
ਮੈਂ ਉਸ ਸ਼ਮ੍ਹਾ ਦੀ ਫਿਕਰ ਹਾਂ
ਜਿਹਦਾ ਅੱਜ ਤੱਕ ਨਾ ਮੋਇਆ ਨਾ ਜਾਈਆ ।
ਤੂੰ ਮੇਰਾ ਉਹ ਭੁਲੇਖਾ ਬਣ ਰਹਿ ਗਈ ਏ
ਜਿਹਨੂੰ ਅੱਜ ਤੱਕ ਮੈਂ ਭੁੱਲ ਵੀ ਨਾ ਪਾਇਆ ।
ਨੀਂ ਮੈਂ ਉਸ ਸਾਗਰ ਦਾ ਪਾਣੀ ਹਾਂ
ਜੋ ਆਪਣੀ ਪਿਆਸ ਨਾ ਬੁਝਾ ਸਕਿਆ ।
ਨੀਂ ਮੈਂ ਉਸ ਸ਼ਮ੍ਹਾ ਦਾ ਹਾਣੀ ਹਾਂ
ਜੋ ਆਪਣੇ ਆਪ ਨੂੰ ਨਾ ਜਗਾ ਸਕਿਆ ।
ਮੈਂ ਓਸ ਬੂਟੇ ਦਾ ਪੱਤਰ ਹਾਂ
ਜੋ ਲੱਗ ਟਾਹਣੀ ਨਾਲ ਵੀ ਰਹਿ ਸੁਕਿਆ ।
ਨੀਂ ਮੈਂ ਦਿੱਲ ਤੇਰਾ ਕਿਵੇਂ ਸੰਭਾਲਦਾ
ਜਦੋਂ ਦਿੱਲ ਆਪਣੇ ਦਾ ਖਿਆਲ ਹੀ ਨਾ ਲੈ ਸਕਿਆ ।
ਤੂੰ ਮੇਰੇ ਓਸ ਖਿਆਲਾਂ ਦੀ ਰਾਣੀ ਏ
ਜਿਥੇ ਮੇਰੀ ਜ਼ਿੰਦਗੀ ਆਬਾਦ ਹੋਈ
ਅੰਬਰੋਂ ਸਾਗਰ ਵਰਦਾ ਜਦੋਂ ਤੇਰੀ ਮੇਰੀ ਮੁਲਾਕਾਤ ਹੋਈ ।
ਅੱਖੀਆਂ ਤੇਰੀ ਦਾ ਪਾਣੀ
ਮੇਰੀ ਅੱਖੀਆਂ ਵਿਚ ਆ ਡੁਲ੍ਹਿਆਂ
ਭੁੱਲਕੇ ਵੀ ਨਾ ਮੈਂ ਭੁੱਲ ਨਾ ਸਕਿਆ ਉਸ ਤੇਰੇ ਕਹਿਰ ਹਾਜ਼ਰ ਨੂੰ
ਵਰਦੀ ਅੱਗ ਵਿੱਚ ਖਿੜਿਆ ਵੇਖਿਆ ਓਸ ਫੁੱਲਾਂ ਦੀ ਬਹਾਰ ਨੂੰ |
.ਅੱਜ ਵੀ ਸੋਚਦਾ ਰਹਿੰਦਾ ਕਿ
ਕਿਆ ਓਹੀ ਪਿਆਰ ਸੀ
.ਜਾਂ ਕੋਈ ਮੇਰਾ ਅਣਭੁਲਯਾ ਅਣਸੋਚਿਆ ਖਿਆਲ ਸੀ।।।।।।।।
ਤੇਰਾ ਮੋਹਤਾਜ਼ |

ਬਹੁਤ ਸੋਹਣੀ ਲਿਖਤ 👌
ReplyDelete