Posts

Showing posts from May, 2019

ਵੇਖਿਆ

                                  ਵੇਖਿਆ ਕੁਦਰਤ ਦੇ ਕਾਇਲ ਨੇ ਆਖਿਆ ਮੈਨੂੰ ਸਾਗਰ ਤੋਂ ਗਹਿਰਾ ਓਹਨੇ ਕੋਈ ਸਾਰ ਨਹੀਓ  ਵੇਖਿਆ , ਮੈਂ ਹੱਸਕੇ ਜੇ ਟਾਲ ਦਿੱਤਾ ਓਹਦੀ ਗੱਲ ਨੂੰ ਤੂੰ  ਬੇਇਨਤੀਹਾ  ਦੀ ਅੱਖਾਂ ਵਿੱਚ ਇੱਕ ਵਾਰ ਨਹੀਓ ਵੇਖਿਆ । ਲੱਗੇ ਜੋ ਤੈਨੂੰ ਮਿਸਰੀ ਤੋਂ ਨਾ ਮਿੱਠਾ ਕੁਛ  ਤੂੰ ਹਾਲੇ ਓਹਦੀ ਗੱਲਾਂ ਦਾ ਜਾਲ ਨਹੀਓ ਵੇਖਿਆ । ਆਖੇ ਰਾਹੀ ਥੱਕ ਕੇ ਜੋ ਵਾਟ ਬੜੀ ਲੰਮੀ ਆ ਵੇ ਤੁਸੀਂ ਕਰਦੇ ਮੈਨੂੰ ਓਹਦਾ  ਇੰਤਜ਼ਾਰ ਨਹੀਓ ਵੇਖਿਆ । ਕੋਈ ਆਖਦਾ ਖੁਦਾ ਨਾਲੋਂ ਉੱਚਾ ਨਹੀਓ ਕੋਈ ਵੀ ਤੂੰ ਮੇਰਾ ਹਾਲੇ ਤੱਕ ਓਹਦੇ ਲਈ ਪਿਆਰ ਨਹੀਓ ਵੇਖਿਆ । ਸੱਚ ਵੀ ਮੈਂ ਵੇਖੇ ਕਈ  ਰੱਬ ਵੀ ਮੈਂ ਵੇਖਿਆ  ਵੇਖਣਾ ਸੀ ਜੋ  ਓਹਦੀਆਂ ਅੱਖਾਂ ਦੇ ਵਿੱਚ  ਬੱਸ ਮੇਰੇ ਲਈ ਇੱਕ ਪਿਆਰ ਨਹੀਓ ਵੇਖਿਆ ।                                                     ...